ਮੇਰੀ ਮਾਂ
ਕੱਟੇ ਗੋਭੀ
ਬਰਫ਼ ਲੱਦੇ ਰੁੱਖ
ਸੁਪ੍ਰੀਤ ਸੰਧੂ, 11 ਵਰਸ, ਆਸਟ੍ਰੇਲੀਆ।
ਨੋਟ: ਸੁਪ੍ਰੀਤ ਸੰਧੂ ਡਾ. ਹਰਦੀਪ ਕੌਰ ਸੰਧੂ ਦੀ ਬੇਟੀ ਹੈ। ਸੁਪ੍ਰੀਤ ਨੇ ‘ਹਰੇ ਹਰੇ ਤਾਰੇ’ ਦੇ ਹਾਇਕੂ ਪੜ੍ਹਕੇ/ਸੁਣਕੇ ਉਪਰੋਕਤ ਹਾਇਕੂ ਰਚਿਆ।
نوٹ : سُپریت سندھو ، ڈا: ھردیپ کور سندھو دی بےٹی ہے ۔سُپریت نے ہرے ہرے تارے پڑھ کے ۔سُن کے اُپروکت ہایکو رچیا
میری ماں
کّٹے گوبھی
برف لّدے رُّخ
سُپریت سندھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
ਬਹੁਤ ਵਧੀਆ ਸੁਪ੍ਰੀਤ!!!
ਇਥੇ ਤਾਂ ਅੱਜ ਸਾਰੇ ਰੁੱਖ ਹਰੇ ਦਿਸ ਰਹੇ ਨੇ ਕਿਉਂਕਿ ਮੇਰੇ ਹੱਥ ਵਿਚ ਬਰੌਕਲੀ ਹੈ।
very nice, keep it up.
bahut bahut vadhia haiku. taariaan di hariali di chamak da asar bahut hovega.
ਹਰੇ ਹਰੇ ਤਾਰਿਆਂ ਨੇ ਅਪਣਾ ਕੰਮ ਅਰੰਭ ਕਰ ਦਿੱਤਾ।ਹਾਇਕੂ ਫੋਰਮ ਨੂੰ ਵਧਾਈ ।ਸਾਡੀ ਸੋਹਣੀ ਜੀ ਪਰੀਤ(ਸੁਪਰੀਤ) ਨੂੰ ਅਪਣੇ ਖੂਬਸੂਰਤ ਪਲੇਠੇ ਹਾਇਕੂ ਨਾਲ ਹਾਇਕੂ ਪਰਿਵਾਰ ਵਿਚ ਸ਼ਾਮਲ ਹੋਣ ਤੇ ਜੀ ਆਇਆਂ ।ਆਸ ਹੈ ਹੋਰ ਬੱਚੇ ਵੀ ਸ਼ਾਮਲ ਹੋਣ ਲਈ ਤਤਪਰ ਹੋਣਗੇ ।
ਛੋਟੀ ਬੱਚੀ ਸੁਪ੍ਰੀਤ (ਉਮਰ 11 ਸਾਲ) ਦੀ ਕੀਤੀ ਹੌਸਲਾ ਅਫ਼ਜਾਈ ਲਈ ਸ਼ੁਕਰੀਆ ਕਰਨ ਲਈ ਮੇਰੇ ਕੋਲ਼ ਸ਼ਬਦ ਨਹੀਂ ਹਨ।
ਸੁਪ੍ਰੀਤ ਨੇ ਘਰੇ ਹੀ ਪੰਜਾਬੀ ਪੜ੍ਹਨੀ ਤੇ ਲਿਖਣੀ ਸਿੱਖੀ ਹੈ।
ਹਾਇਕੂ ਪਰਿਵਾਰ ‘ਚ ਸ਼ਾਮਲ ਹੋ ਕੇ ਉਸ ਨੂੰ ਮਣਾ-ਮੂੰਹੀਂ ਚਾਓ ਚੜ੍ਹ ਗਿਆ। ਇਸ ਤੋਂ ਪਹਿਲਾਂ ਵੀ ਓਹ ਮੇਰੇ ਕੋਲੋਂ ਬਲਾਗ ‘ਤੇ ਲੱਗੇ ਹਾਇਕੂ (ਆਂ) ਦੇ ਅਰਥ ਪੁੱਛਦੀ ਰਹਿੰਦੀ।
ਹਾਇਕੂ ਪਰਿਵਾਰ ਵਲੋਂ ਮਿਲ਼ੀ ਹਲਾਸ਼ੇਰੀ ਨੇ ਮੇਰੀ ਧੀ ਨੂੰ ‘ਪੰਜਾਬ ਤੇ ਪੰਜਾਬੀ’ ਨਾਲ਼ ਜੋੜਿਆ ਹੈ, ਜਿਸ ਲਈ ਮੈਂ ਸਮੂਹ ਪਰਿਵਾਰ ਦੀ ਤਹਿ ਦਿਲੋਂ ਧੰਨਵਾਦੀ ਹਾਂ।
ਆਦਰ ਸਹਿਤ
ਦੀਪੀ ਸੰਧੂ
Indeed a great milestone has been achieved! God bless her, i am sure many more to come!
Dear Supreet.
I read our all haikues.you have written so well. I am
so happy that I am in short of words to praise you.Keep it up and write many many more.
All the best.