ਤੇਰੇ ਮਗਰੋਂ
ਦੂਜੀ ਵਾਰ ਮੁੜ
ਚੱਲੀ ਬਸੰਤ
ਤਿਸਜੋਤ
تےرے مگروں
دوجی وار مُڑ
چّلی بسنت
تِسجوت
شاہ مُکھی: جسوِندر سِنگھ
ਸ਼ਾਹਮੁਖੀ ਰੂਪ:ਜਸਵਿੰਦਰ ਸਿੰਘ
25 ਵੀਰਵਾਰ ਫਰ. 2010
Posted ਜੀਵਨ/Life, ਤਿਸਜੋਤ, ਦੁਨਿਆਵੀ ਰਿਸ਼ਤੇ
inਤਿਸਜੋਤ
تِسجوت
شاہ مُکھی: جسوِندر سِنگھ
ਸ਼ਾਹਮੁਖੀ ਰੂਪ:ਜਸਵਿੰਦਰ ਸਿੰਘ
ਜਸਵਿੰਦਰ ਸਿੰਘ said:
ਵਾਹ ,
ਦੂਜੀ ਵਾਰ ,
ਮੁੜ ਚੱਲੀ ਬਸੰਤ
…… ਪਤਾ ਨਹੀਂ ਕਿੰਨੀਆਂ
ਬਸੰਤਾਂ ਮੁੜ ਗਈਆਂ
ਡਰ ਹੈ
ਹੁਣ ਇਹ ਬਸੰਤ
ਬੱਸ ਅੰਤ (ਬਸ+ਅੰਤ)
ਨਾ ਬਣ ਜਾਏ
ਬਹੁਤ ਸੁੰਦਰ ਹਇਕੂ ਹੀ ਤਿਸਜੋਤ ਜੀ
Gurmeet Sandhu said:
ਤਿਸਜੋਤ ਜੀ,
ਕਿਸੇ ਅਤਿ ਪਿਆਰੇ ਦੀ ਗੈਰਹਾਜ਼ਰੀ ਨੂੰ ਬਹਾਰ ਦੇ ਮੌਸਮ ਵਿਚ ਜਿਹੜੀ ਸਿ਼ਦੱਤ ਨਾਲ ਇਸ ਹਾਇਕੂ ਵਿਚ ਪੇਸ਼ ਕੀਤਾ ਗਿਆ ਹੈ। ਉਹਦਾ ਜਵਾਬ ਨਹੀਂ। ਪਰ ਇਕ ਸੁਝਾ ਦੇਣ ਦੀ ਖੁਸਤਾਖੀ ਕਰ ਰਿਹਾਂ।
ਇਹਨੂੰ ਇੰਜ ਲਿਖਿਆ ਜਾਵੇ ਤਾਂ ਸ਼ਾਇਦ ਇਹ ਹਾਇਕੂ ਦੇ ਦੋਵੇਂ ਬਿੰਬ ਹੋਰ ਸਪਸ਼ਟ ਹੋ ਸਕਣ।
ਤੇਰੇ ਮਗਰੋਂ
ਦੂਜੀ ਵਾਰ
ਮੁੜ ਚੱਲੀ ਬਹਾਰ
ਮੇਰਾ ਸੁਝਾ ਹੈ ਮੰਨਣਾ ਜਰੂਰੀ ਨਹੀਂ।
Gurinderjit Singh said:
ਬਹੁਤ ਨਿੱਘਾ ਹਾਇਕੂ ਹੈ।
ਸੰਧੂ ਸਾਹਿਬ: ਮੈਂ ਵੀ ਇਹੋ ਸੋਚ ਰਿਹਾ ਸੀ।
tisjot said:
ਹਾਇਕੂ ਪਸੰਦ ਕਰਨ ਲਈ ਧੰਨਵਾਦ ਜੀ, ਸੰਧੂ ਸਾਹਿਬ ਅਤੇ ਗੁਰਿੰਦਰਜੀਤ ਜੀ ਤੁਹਾਡਾ ਸੁਝਾਅ ਬਹੁਤ ਵਧੀਆ ਅਤੇ ਵਡਮੁੱਲਾ ਹੈ। ਮੇਰੀ ਨਜ਼ਰੇ ਬਹਾਰ ਰੁੱਤ ਦਾ ਪਹਿਲਾ ਚਰਣ ਹੈ ਬਸੰਤ ਜੋ ਮਾਘ ਮਹੀਨੇ ਬਹਾਰ ਦੇ ਆਉਣ ਦਾ ਐਲਾਨ ਹੈ (ਆਸ) ਅਤੇ ਬਹਾਰ, ਚੇਤ-ਵਿਸਾਖ ਵਿਚ ਬਨਸਪਤਿ ਦਾ ਖਿੜਨਾ (ਆਾਸ ਬਰ ਆਉਣੀ)। ਅਤੇ ਜਸਵਿੰਦਰ ਜੀ ਦੇ ਲਿਖਣ ਅਨੁਸਾਰ ਅਜਿਹੀ ਬਸੰਤ ਬਸ ਅੰਤ ਹੋਵੇ, ਆ ਕੇ ਮੁੜੇ ਨਾ – ਬਹਾਰ ਖਿੜੇ
Gurmeet Sandhu said:
ਤਿਸਜੋਤ ਜੀ,
ਬਹਾਰ ਰੁੱਤ ਦੇ ਸਾਰੇ ਪਹਿਲੂ ਜੋ ਤੁਸੀਂ ਇਸ ਹਾਇਕੂ ਰਾਹੀਂ ਪ੍ਰਗਟ ਕਰਨੇ ਚਾਹੇ ਹਨ, ਉਹਨਾਂ ਦਾ ਖੁਲਾਸਾ ਕਰਨ ਲਈ ਧੰਨਵਾਦ। ਪਰ ਜਦੋਂ ਤੁਸੀਂ ਹਾਇਕੂ ਛਿਣ ਨੂੰ”ਦੂਜੀ ਵਾਰ” ਲਿਖ ਕੇ ਦ੍ਰਸਾਇਆ ਹੈ ਅਤੇ ਪਹਿਲੇ ਬਿੰਬ ਨੂੰ “ਤੇਰੇ ਬਾਦ”, ਤਾਂ ਮੇਰੇ ਜਿਹੇ ਪਾਠਕ ਨੂੰ ਕੁਝ ਹੋਰ ਸਮਝ ਆਉਂਦਾ ਹੈ, ਜਿਸ ਦੀ ਵਿਆਖਿਆ ਮੈਂ ਪਹਿਲਾਂ ਕਰ ਚੁੱਕਾ ਹਾਂ।
Sandeep Dhanoa said:
ਤਿਸਜੋਤ ਜੀ
ਬਹੁਤ ਖੂਬ!
ਆਸਾਬੰਧ ਨੂੰ ਤਾਂ ਜਾਂਦੀ ਬਸੰਤ ਦੀਆਂ ਪੈੜਾਂ ਦਾ ਵੀ ਸਾਥ ਹੋ ਜਾਂਦਾ ਹੈ।