ਇੱਕ ਸਿਰਹਾਣਾ ਥਿੰਧਾ
ਮਾਂ ‘ਤੇ ਦਾਦੀ ਲੜੀਆਂ
ਦੋ ਸਿਰਹਾਣੇ ਸਿੱਲ੍ਹੇ
ਜਗਜੀਤ ਸੰਧੂ
اِک سِرہانا تھِندھے کرکے
ماں تے دادی لڑیاں
دو سِرہانے سِلہے
جگجیت سندھو
شاھمُکھی:جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ
24 ਬੁੱਧਵਾਰ ਫਰ. 2010
Posted ਜਗਜੀਤ ਸੰਧੂ, ਜੀਵਨ/Life, ਦੁਨਿਆਵੀ ਰਿਸ਼ਤੇ, ਪੰਜਾਬ/Punjab
inਜਗਜੀਤ ਸੰਧੂ
جگجیت سندھو
شاھمُکھی:جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ
Gurmeet Sandhu said:
ਜਗਜੀਤ ਵੀਰ,
ਬਹੁਤ ਵਧੀਆ ਹਾਇਕੂ ਹੈ। ਛੋਟਾ ਮੂੰਹ ਅਤੇ ਬੜੀ ਬਾਤ ਕਰਨ ਲਗਿਆਂ
ਜੇਕਰ ਇੰਜ ਲਿਖਿਆ ਜਾਵੇ
ਇਕ ਸਿਰਹਾਣਾ ਥਿੰਦਾ
ਮਾਂ ‘ਤੇ ਦਾਦੀ ਲੜੀਆਂ
ਦੋ ਸਿਰਹਾਣੇ ਸਿੱਲ੍ਹੇ
ਕਿਉਂ ਕਿ ਮੇਰੀ ਤੁਛ ਸੂਝ ਅਨੁਸਾਰ, ਸਾਨੂੰ ਬਿੰਬ ਅਤੇ ਛਿਣ ਬਾਰੇ ਬਹੁਤ ਹੀ ਸੁਚੇਤ ਹੋਣ ਦੀ ਲੋੜ ਹੈ। ਹੁਣ ਇਸ ਹਾਇਕੂ ਵਿਚ “ਥਿੰਦਾ” ਅਤੇ “ਸਿੱਲ੍ਹੇ” ਦੋ ਬਿੰਬ ਬੜੇ ਨਿਖਰ ਕੇ ਪੇਸ਼ ਹੁੰਦੇ ਹਨ ਅਤੇ ਛਿਣ “ਮਾਂ ‘ਤੇ ਦਾਦੀ ਲੜੀਆਂ” ਵੀ ਆਪਣੇ ਆਪ ਵਿਚ ਸਪਸ਼ਟ ਹੋ ਰਿਹਾ ਹੈ, ਹਾਇਕੂ ਵਿਚ ਸਾਰਾ ਕੁਝ ਪਾਠਕ ਨੂੰ ਸਮਝਾਉਣ ਲਈ ਲਿਖਣ ਦੀ ਲੋੜ ਨਹੀਂ ਹੁੰਦੀ, ਕੁਝ ਉਹਦੇ ਆਪ ਸਮਝਣ ਲਈ ਵੀ ਛੱਡਿਆ ਹੁੰਦਾ ਹੈ, ਇਹ ਨਾਂ ਸਮਝਣਾ ਕਿ ਤੁਹਾਨੂੰ ਹਾਇਕੂ ਵਿਧਾ ਅਤੇ ਇਹਦੀ ਲਿਖਣ ਪ੍ਰਕਿਰਿਆ ਬਾਰੇ ਕਿਸੇ ਮੇਰੇ ਜਿਹੇ ਦੋ ਚਾਰ ਹਾਇਕੂ ਲਿਖਣ ਵਾਲੇ ਨੂੰ ਸਮਝਾਉਣ ਦੀ ਲੋੜ ਪੈ ਸਕਦੀ ਹੈ।ਮੇਰਾ ਮਤਲਬ ਤਾਂ ਧੀਏ ਕੰਨ ਕਰ ਅਤੇ ਨੂੰਹੇ ਗਲ ਸੁਣ ਤੋਂ ਵੀ ਹੈ। ਮੇਰੀ ਇਸ ਨਿਮਾਣੀ ਜਿਹੀ ਬਿਨਤੀ ਨੂੰ ਅਲੋਚਨਾ ਨਾਂ ਸਮਝਣਾ ਜੀ, ਹੋ ਸਕਦਾ ਹੈ ਮੈਂ ਹੀ ਗਲਤ ਹੋਵਾਂ। ਸਾਨੂੰ ਥੌੜਾ ਜਿਹਾ ਸਿਖਣ ਸਿਖਾਣ ਵਲ ਵੀ ਮੁਹਾਰ ਮੋੜਨੀ ਚਾਹੀਦੀ ਹੈ, ਤਾਂ ਕਿ ਰਲ ਮਿਲ ਕੇ ਪੰਜਾਬੀ ਹਾਇਕੂ ਨੂੰ ਪ੍ਰਮਾਣਤਾ ਦਿਵਾਉਣ ਵਲ ਹਮਲਾ ਮਾਰੀਏ। ਤੁਸੀਂ ਤਾਂ ਸਮਰੱਥ ਕਵੀ ਹੋ, ਮੈਨੂੰ ਪਤਾ ਹੈ ਮੈਂ ਤੁਹਾਡੇ ਨਾਲ ਇਸ ਕਿਸਮ ਦੀ ਗਲ ਕਰਨ ਦੀ ਖੁਲ੍ਹ ਵੀ ਲੈ ਸਕਦਾ ਹਾਂ, ਮੈਂ ਹਾਲੇ ਆਪ ਵੀ ਸਿੱਖ ਹੀ ਰਿਹਾ ਹਾਂ।
Jagjit Sandhu said:
ਭਾਜੀ ਸ਼ਰਮਿੰਦਾ ਕਿਓਂ ਕਰਦੇ ਓ। ਦਿਲ ਖੋਲ੍ਹ ਕੇ ਕਿਹਾ ਕਰੋ। ਤੁਹਾਨੂੰ ਗੱਲ ਕਰਨ ਲਈ ਖੁੱਲ੍ਹ ਮੰਗਣ ਦੀ ਲੋੜ ਨਹੀਂ ਤੁਹਾਡਾ ਹੱਕ ਬਣਦਾ ਹੈ। ਤੁਸੀਂ ਇਸ ਬਲੌਗ ਨੂੰ ਚਲਾਉਣ ਵਿੱਚ ਬੜਾ ਯੋਗਦਾਨ ਪਾ ਰਹੇ ਹੋ। ਨਾਲ਼ੇ ਜਿਸਦੇ ਬੋਲਾਂ ਚ ਸਿੱਖਿਆ ਹੋਵੇ ਉਸ ਸਾਹਮਣੇ ਤਾਂ ਅਸੀਂ ਸਿਰ ਝੁਕਾ ਦਿੰਦੇ ਹਾਂ।ਤੁਸੀਂ ਜਦ ਵੀ ਕੁਝ ਕਹਿੰਦੇ ਹੋ ਸਿੱਖਣ ਨੂੰ ਕੁਝ ਮਿਲ਼ਦਾ ਹੈ।
ਨਾਲ਼ੇ ਤੁਸੀਂ ਜਨਾਬ ੪ ਨਹੀਂ ੧੦੬ਹਾਇਕੂ ਵਾਲ਼ੇ ਹੋ ਅਤੇ ਮੈਂ ੩੧ ਵਾਲ਼ਾ।
ਸੋ ਤੁਸੀਂ ਤਜੁਰਬੇ ਅਤੇ ਗਿਣਤੀ ਵੱਲੋਂ ਵੱਡੇ ਹੋ।
ਸਾਥੀ ਟਿਵਾਣਾ said:
ਸੰਧੂ ਸਾਹਿਬ
ਤੁਸਾਂ ਬਿਲਕੁਲ ਠੀਕ ਕਿਹਾ ਹੈ। ਅਸਲ ਵਿਚ ਹਾਇਕੂ ਦਾ ਪਹਿਲਾ ਰੂਪ ਇਹੋ ਸੀ। ਮੇਰੇ ਕਹਿਣ ‘ਤੇ ਸ਼ਬਦ ‘ਕਰਕੇ’ ਸ਼ਾਮਲ ਕੀਤਾ ਗਿਆ ਸੀ। ਪਰ ਤੁਹਾਡੇ ਵਿਚਾਰ ਅਤੇ ਸੁਝਾ ਤੋਂ ਇਹ ਸਾਬਤ ਹੋ ਗਿਆ ਕਿ ਇਸ ਸ਼ਬਦ ਦੀ ਲੋੜ ਨਹੀਂ ਹੈ। ਸੋ ਹਾਇਕੂ ਦਰੁਸਤ ਕਰ ਦਿੱਤਾ ਗਿਆ ਹੈ।
ਧੰਨਵਾਦ।
ਸਾਥੀ
Gurmeet Sandhu said:
ਸਾਥੀ ਸਾਹਿਬ ਅਤੇ ਜਗਜੀਤ ਜੀ
ਤੁਹਾਡੇ ਵਲੋਂ ਸਪਸ਼ਟ ਕਰਨ ਲਈ ਧੰਨਵਾਦ ਜੀ।
ਹਾਇਕੂ ਬਹੁਤ ਵਧੀਆ ਹੈ, ਅਸਲੀ ਜੀਵਨ ਦੇ ਬਹੁਤ ਨੇੜੇ।
Jagjit Sandhu said:
Gurmeet Bhaji, thanks for your good words and suggestion.
Neelam said:
So homely.
I agree sometimes they fight like childern. Then they cry.
darbara singh said:
ਅਜ ਸੰਧੂਆਂ ਦਾ ਦਿਨ ਹੈ,ਮੁਬਾਰਕਾਂ ਹਾਇਕੂਆਂ ਦੀਆਂ
Gurmeet Sandhu said:
ਜਗਜੀਤ ਜੀ,
ਇੰਨੇ ਨਿੱਘੇ ਸ਼ਬਦਾ ਨਾਲ ਤੁਹਾਡੇ ਵਲੋਂ ਲਿਖੀ ਟਿਪੱਣੀ ਲਈ ਧੰਨਵਾਦ। ਮੈਨੂੰ ਸ਼ਬਦ ਨਹੀਂ ਮਿਲ ਰਹੇ ਇਹਦੇ ਉਤੱਰ ‘ਚ ਕੀ ਲਿਖਾਂ।