ਚਰਖਾ 23 ਮੰਗਲਵਾਰ ਫਰ. 2010 Posted by ਸਾਥੀ ਟਿਵਾਣਾ in ਆਸਟ੍ਰੇਲੀਆ, ਜੀਵਨ/Life, ਦੀਪੀ ਸੰਧੂ ≈ 6 ਟਿੱਪਣੀਆਂ ਹਾਇਗਾ: ਦੀਪੀ ਸੰਧੂ بیبے مگروں سندوکھ تے چرکھہ کھونجے لّگے دیپی سندھو شاھمُکھی لِّپی انتر: جسوِندر سِنگھ ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ 45.274370 -75.743072 Share this:TwitterFacebookLike this:ਪਸੰਦ ਕਰੋ Loading... ਸਬੰਧਿਤ
ਤੁਹਾਡੇ ਵਲੋਂ ਪੇਸ਼ ਜਾਂਦੇ ਕੀਤੇ ਹਾਇਗਾ(ਆਂ) ਵਿਚ ਪੰਜਾਬ, ਖਾਸ ਕਰਕੇ ਮਾਲਵੇ ਦੇ ਪੇਂਡੂ ਜੀਵਨ ਚਿੰਨ੍ਹਾਂ, ਦੀ ਫੋਟੋਗਰਾਫੀ ਤੁਹਾਡੀ ਪੈਨੀ ਦ੍ਰਿਸ਼ਟੀ ਦੀ ਸੂਚਕ ਹੈ। ਸੰਦੁਕ ਅਤੇ ਚਰਖਾ ਇਸਦੀ ਭਰਵੀਂ ਗਵਾਹੀ ਭਰਦੇ ਹਨ।
ਮੁਬਾਰਕਾਂ!!!!!!!!!!
ਲੱਗੇ ਖੂੰਜੇ
ਬੇਬੇ ਮਗਰੌਂ
ਚਰਖਾ ਅਤੇ ਸੰਦੂਕ
ਥੋੜਾ ਰਿਦਮੀਕਲ ਨਹੀਂ ਹੋ ਜਾਵੇਗਾ,ਸੁਝਾ ਹੈ ,ਅਦਲ ਬਦਲ ਨਹੀਂ।
ਬਾਕੀ ਸਭ ਕੁਝ ਗੁਰਮੀਤ ਸੰਧੂ ਜੀ ਵਾਲੈ ਵਿਚਾਰ ਤੇ ਮੇਰਾ ਵੀ ‘ਗੂਠਾ।
ਇਹਨਾਂ ਦੋਹਾਂ ਦੇ ਵਿਚਾਰਾਂ ‘ਤੇ ਮੇਰਾ ਵੀ ਗੂਠਾ।
ਗੁਰਮੀਤ ਸੰਧੂ ਜੀ ਤੇ ਦਰਬਾਰਾ ਸਿੰਘ ਜੀ,
ਬਹੁਤ-ਬਹੁਤ ਸ਼ੁਕਰੀਆ। ਮੇਰੀ ਸੋਚ ਦੀ ਕਦਰ ਪਈ ਹੈ।
ਦਰਬਾਰਾ ਸਿੰਘ ਜੀ, ਤੁਹਾਡਾ ਦਿੱਤਾ ਸੁਝਾ ਚੰਗਾ ਲੱਗਾ।
“ਲੱਗੇ ਖੂੰਜੇ
ਬੇਬੇ ਮਗਰੋਂ
ਚਰਖਾ ਤੇ ਸੰਦੂਕ
ਕੌਣ ਕੱਤੇ ਸੂਤ
ਨਾਲ਼ੇ ਸਾਂਭੇ ਸੰਦੂਕ
ਬਣਾਕੇ ਖੇਸ
ਕਿਹੜਾ ਵੱਟੇ ਬੰਬਲ਼
ਮੁਕਾਓ ਸਿਆਪਾ
ਲਿਆਓ ਸ਼ਹਿਰੋਂ ਕੰਬਲ਼”
ਸਮੇਂ ਨਾਲ਼ ਬਦਲਾਓ ਆ ਹੀ ਜਾਂਦਾ ਹੈ। ਪਰ ਮੈਂ ਸਾਫ਼-ਸੁਥਰੇ ਤੇ ਪਿਆਰ ਨਾਲ਼ ਓਤ-ਪਰੋਤ ਪੇਂਡੂ ਜੀਵਨ ਨਾਲ਼ ਸਾਂਝ ਬਣਾਈ ਰੱਖਣ ਦੀ ਹੀ ਕੋਸ਼ਿਸ਼ ‘ਚ ਹਾਂ। ਇਸ ਜੀਵਨ ‘ਚ ਚਾਹੇ ਬਹੁਤੀਆਂ ਸਹੂਲਤਾਂ ਨਹੀਂ ਹਨ, ਪਰ ਪਿਆਰ ਦਾ ਜੋ ਖ਼ਜਾਨਾ ਇਥੇ ਹੈ ਉਹ ਹੋਰ ਕਿਤੋਂ ਨਹੀਂ ਲੱਭਣਾ।
ਦੀਪੀ ਸੰਧੂ
ਨਵੀਂ ਪਦਾਰਥਕ ਉਨਤੀ ਦੀ ਭੱਜ ਦੌੜ ਵਿਚ ਇਹ ਚੀਜ਼ਾਂ ਬਹੁਤ ਪਛੜੀ ਗਲ ਲਗਦੀ ਹੈ ਪਰ ਇਹ ਸਾਨੂੰ ਸਾਡੇ ਓਸ ਪਿਛੋਕੜ ਨਾਲ ਜੋੜਦੀਆਂ ਹਨ ਜਿਥੇ ਮੋਹ ਸੀ,ਪਿਆਰ ਸੀ,ਰਿਸ਼ਤੇਆਂ ਦੇ ਸੰਬੰਧ ਸਨ,ਸਿਰਫ਼ ਪਹੁੰਚ(relations,not connections)ਨਹੀਂ ਸੀ।ਬੜਾ ਅਭਾਗਾ ਦਿਨ ਸੀ ਉਹ ਜਿਸ ਦਿਨ ਪਹਿਲੀ ਵਾਰ ਕਿਸੇ ਘਰੋਂ ਕੰਗਣੀ ਵਾਲੇ ਗਲਾਸ ਤੇ ਕੈਂਹਿ(ਕਾਂਸੀ) ਦੇ ਵਰਤਣ ਨਿਕਲੇ ਤੇ ਉਨ੍ਹਾਂ ਦੀ ਥਾਂ ਕੱਚ ਵੜਿਆ ਸੀ।ਵਕ਼ਤ ਦੀ ਕਮੀਂ ਨੇ ਕੰਬਲ਼ ਨੂੰ ਪਰਧਾਨਗੀ ਤਾਂ ਦੇ ਦਿੱਤੀ ਪਰ ਮੋਹ ਨਾਲ,ਰੀਝਾਂ ਗੁੰਦ ਗੂੰਦ ,ਕੱਤੇ ਤੇ ਬੁਣੇ ਖੇਸਾਂ ਵਾਲੀ ਉਹ ਅਪਣਤ ਜੋ ਭੇਣ ਘਰੋਂ ਵੀਰ ਨੂੰ ਮਿਲਦੀ ਸੀ,ਉਸਦਾ ਅਭਾਵ ਜ਼ਰੂਰ ਰਹੇਗਾ।ਬੜਾ ਉਪਕਾਰ ਕਰ ਰਹੇ ਨੇ ਓਹ ਲੋਕ ਜੇਹੜੇ,ਭਾਵੇਂ ਲਾਬੀ, ਡਰਾਇੰਗ ਰੂਮਸ ਵਿਚ ਹੀ ਸਹ,। ਇਸ ਵਰਾਸਤੀ ਭੰਡਾਰ ਨੂੰ ਸਾਂਭੀਂ ਬੈਠੇ ਨੇ।
ਉਦਾਸ ਚਰਖਾ
ਬੰਦ ਸੰਦੂਕ
ਬੇਬੇ ਮਗਰੋਂ