ਛੋਟਾ ਜਿਹਾ ਘਰ
ਕੋਨੇ ਕੰਧਾਂ ਕੌਲ਼ੇ
ਵਿਚ ਗੁਆਚੇ ਅਸੀਂ
ਸੰਦੀਪ ਧਨੋਆ
چھوٹا جہا گھر
کونے کندھاں کوَلے
وچ گُواچے اسیں
سندیپ دھنوآ
شاہ مُکھی لپی انتر: جسوندر سنگھ
ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ ਸਿੰਘ
19 ਸ਼ੁੱਕਰਵਾਰ ਫਰ. 2010
Posted ਕੈਨੇਡਾ/Canada, ਦੁਨਿਆਵੀ ਰਿਸ਼ਤੇ, ਸੰਦੀਪ ਧਨੋਆ
inਸੰਦੀਪ ਧਨੋਆ
سندیپ دھنوآ
شاہ مُکھی لپی انتر: جسوندر سنگھ
ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ ਸਿੰਘ
darbara singh said:
ਘਰਾਂ ਵਿਚ ਤਾਂ ਅਸੀਂ ਇਕ ਦੂਜੇ ਨੂੰ ਲੱਭਦੇ ਹਾਂ। ਗੁੰਮਦੇ ਤਾਂ ਮਕਾਨਾਂ ਵਿਚ ਹਾਂ। ਘਰ ਤਾਂ ਘਰ ਹੈ ਨਾ ਛੋਟਾ ਹੁੰਦੈ ਨਾ ਵੱਡਾ, ਅਪਣੇ ਆਪ ਵਿਚ ਪੂਰਨ ਇਕਾਈ। ਮਕਾਨ ਨਾਲ ਜ਼ਰੂਰ ਛੋਟੇ, ਵੱਡੇ ਵਿਸ਼ੇਸ਼ਣ ਲਗਦੇ ਹਨ। ਇਸ ਲਈ ਜੇ ਇਸ ਤਰਾਂ ਲਿਖੀਏ:
“ਛੋਟਾ ਜਿਹਾ ਮਕਾਨ”
ਤਾਂ ਜ਼ਿਆਦਾ ਠੀਕ ਨਹੀਂ
Sandeep Dhanoa said:
ਕਦੇ ਨਾ ਕਦੇ ਗੁਆਚਦੇ ਹੋਵੋਂਗੇ ਤਾਂ ਹੀ ਲੱਭਣ ਦਾ ਮਜ਼ਾ ਹੋਵੇਗਾ…ਲੱਭਿਆਂ ਦਾ ਕੀ ਲੱਭਣਾਂ?
ਖੈਰ!
ਦਰਬਾਰਾ ਸਿੰਘ ਜੀ ਮੈਨੂੰ ਲਗਦਾ ਹੈ ਜਦੋਂ ਤੱਕ ਇਕੱਠੇ ਰਹਿੰਦੇ ਹਾਂ, ਇਹ ਗੁਆਚਣ ਅਤੇ ਲੱਭਣ ਦਾ ਅਹਿਸਾਸ ਬਾਕੀ ਹੈ ‘ਘਰ’ ਹੀ ਹੈ।
ਮੁੱਖ ਤੌਰ ‘ਤੇ ਮੈਂ ਇਸ ਹਾਇਕੂ ਨੂੰ ਇੰਝ ਲਿਖਿਆ ਸੀ;
ਛੋਟੇ ਜਿਹੇ ਘਰ ਵਿੱਚ
ਕੰਧਾਂ ਦੇ ਪਿੱਛੇ
ਗੁਆਚ ਜਾਂਦੇ ਹਾਂ ਅਸੀਂ (ਲੱਭਣ ਦਾ ਅਹਿਸਾਸ ਗੁਆਚੇ ਹੋਣ ਦਾ ਅਨੁਭਵ ਕਰਵਾਉਂਦਾ ਹੈ)
ਸਾਥੀ ਸਾਹਿਬ ਦੀ ਧੰਨਵਾਦੀ ਹਾਂ, ਉਨ੍ਹਾਂ ਨੇ ਇਸ ਨੂੰ ਸੋਧ ਕੇ ਹਾਇਕੂ ਵਿਧੀ ਅਨੁਸਾਰ ਕੁਝ ਬਦਲਾਓ ਕੀਤਾ ਹੈ। ਪਰ;
ਮੈਂ ਸਮਝਦੀ ਹਾਂ ਕਿ ਗੁਆਚਣ ਲਈ ਤਾਂ ਬੰਦਾ ਆਪਣੇ ਆਪ ਵਿੱਚ ਹੀ ਗੁਆਚ ਜਾਂਦਾ ਹੈ…ਆਪਣੇ ਖਿਆਲਾਂ ਦੀਆਂ ਕੰਧਾਂ ਦੇ ਓਹਲੇ ਸਾਰਿਆਂ ਦੇ ਸਾਹਮਣੇ।
ਸ਼ਾਇਦ ਮੈਂ ਇੱਥੈ ਜੋ ਕਹਿਣਾਂ ਚਾਹਿਆ ਸੀ ਸਪੱਸ਼ਟ ਨਹੀਂ ਹੋ ਸਕਿਆ।
ਪਰ ਮੈਂ ਸ਼ੁਕਰਗੁਜ਼ਾਰ ਹਾਂ! ਤੁਸਾਂ ਮੇਰੀ ਗੱਲ ਵੱਲ ਧਿਆਨ ਦਿੱਤਾ ਤੇ ਆਪਣਾ ਕੀਮਤੀ ਸੁਝਾਅ ਵੀ!!
ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ, “ਘਰ ਤਾਂ ਘਰ ਹੈ ਨਾ ਛੋਟਾ ਹੁੰਦੈ ਨਾ ਵੱਡਾ“ ਸ਼ਾਇਦ ਇੱਥੇ ਵਿਸ਼ੇਸ਼ਣ ਦੀ ਜ਼ਰੂਰਤ ਹੈ ਹੀ ਨਹੀਂ।
ਆਪਣੇ ਹੀ ਘਰ
ਕੰਧਾਂ ਦੇ ਪਿੱਛੇ
ਗੁਆਚ ਜਾਂਦੇ ਹਾਂ ਅਸੀਂ
ਅਦਬ ਸਹਿਤ
ਸੰਦੀਪ ਧਨੋਆ
darbara singh said:
ਤੁਹਾਡੀ ਖ਼ੂਬਸੂਰਤ ਸੋਚ ਦਾ ਸਤਿਕਾਰ।ਜੇ ਗੁਆਚੀਏ ਤਾਂ ਘਰ ਹੀ ਗੁਆਚੀਏ,ਬੱਸ ਕਿਤੇ ਬਾਹਰ ਨਾ ਗੁਆਚੀਏ