ਨਵੇਂ ਡੇਰੇ 04 ਸ਼ੁੱਕਰਵਾਰ ਦਸੰ. 2009 Posted by ਸਾਥੀ ਟਿਵਾਣਾ in ਗੁਰਿੰਦਰਜੀਤ ਸਿੰਘ, ਜੀਵਨ/Life, ਪੰਜਾਬ/Punjab ≈ 3 ਟਿੱਪਣੀਆਂ ਚੜ੍ਹਦੀ ਮਾਇਆ ਚੋਖੀ ਡੇਰੇ ਬਦਲਿਆ ਰੂਪ ਕੁਟੀਆ ਥਾਂ ਕੋਠੀ ਗੁਰਿੰਦਰਜੀਤ ਸਿੰਘ 45.274370 -75.743072 ਇਸਨੂੰ ਸਾਂਝਾ ਕਰੋ:ਫੇਸਬੁੱਕXਪਸੰਦ ਕਰੋ ਲੋਡ ਹੋ ਰਿਹੈ ਹੈ... ਸਬੰਧਿਤ
ਤਨਦੀਪ ਤਮੰਨਾ said:
ਗੁਰਿੰਦਰਜੀਤ ਜੀ! ਬਹੁਤ ਹੀ ਵਧੀਆ ਤੇ ਸੇਧ ਦੇਣ ਵਾਲ਼ਾ ਹਾਇਕੂ ਹੈ। ਸਾਡੇ ਗੁਰੂ ਸਾਹਿਬਾਨ ਨੇ ਜਿਹੜੀ ਸਿੱਖਿਆ ਦਿੱਤੀ ਸੀ, ਉਹ ਤਾਂ ਅਸੀਂ ਭੁੱਲ ਚੁੱਕੇ ਹਾਂ। ਇਹੋ ਜਿਹੇ ਮਹੰਤ/ਬੂਬਨੇ ਸਾਧ ਉੱਚੀ-ਉੱਚੀ ਤਬਲੇ, ਵਾਜੇ ਵਜਾ ਕੇ ‘ਮਨ ਡੋਲੇ ਤਨ ਡੋਲੇ’ ਵਾਲੀਆਂ ਤਰਜ਼ਾਂ ਕੱਢ ਕੇ ਅਨਪੜ੍ਹ ਬੀਬੀਆਂ ਨੂੰ ਭਰਮਾ ਕੇ ਪਿੱਛੇ ਲਾ ਲੈਂਦੇ ਨੇ ਤੇ ਇਹੀ ਬੀਬੀਆਂ, ਮੁਆਫ਼ ਕਰਨਾ, ਘਰ ਦਾ ਬੇੜਾ ਘਰਕ ਕਰ ਦਿੰਦੀਆਂ ਨੇ। 70-80 ਸਾਲਾਂ ਦੀਆਂ ਹੋ ਕੇ 20-25 ਸਾਲਾਂ ਦੇ ਮੁੰਡੇ ਦੇ ਪੈਰੀਂ ਡਿੱਗਣਗੀਆਂ ਤੇ ਆਖਣਗੀਆਂ, ਭੈਣੇ! ਬਾਬਾ ਜੀ ਨੇ ਆਪ ਕਲਯੁਗ ‘ਚ ਅਵਤਾਰ ਧਾਰਿਆ ਹੈ!ਕੋਈ ਪੁੱਛਣ ਵਾਲ਼ਾ ਹੋਵੇ ਬਈ ਅੱਜ-ਕੱਲ੍ਹ ‘ਬ੍ਰਹਮ-ਗਿਆਨੀ ਜਾਂ ‘ਸਾਧੂ’ ਹੈ ਕੌਣ?
ਇਹਨਾਂ ਡੇਰਿਆਂ ਨੂੰ ਨੇਤਾਵਾਂ ਦੀ ਸਰਪ੍ਰਸਤੀ ਹਾਸਿਲ ਹੈ। ਨਹੀਂ ਤਾਂ ਇਹਨਾਂ ਵਰਗਿਆਂ ਦੀ ਕੀ ਮਜ਼ਾਲ ਕਿ ਸਿਰ ਚੁੱਕਣ। ਤੁਸੀਂ ਦਰੁਸਤ ਲਿਖਿਆ ਹੈ ਕਿ ਇਹ ਡੇਰੇ ਇਹਨਾਂ ਦੀ ਪਰਸਨਲ ਪ੍ਰਾਪਟੀ ਨੇ, ਤੇ ਜਦੋਂ ਬੱਬੂ ਮਾਨ ਵਰਗਾ ਕੋਈ ਗਾਇਕ ਇਹਨਾਂ ਦੇ ਪਰਦੇ ਫੋਲ਼ ਦੇਵੇ ਤਾਂ ਪਿੱਟ ਉੱਠਦੇ ਨੇ। ਇਹਨਾਂ ‘ਚੋਂ ਦਸਾਂ ਨਹੁੰਆਂ ਦੀ ਕਿਰਤ ਕਰਦਾ ਕੌਣ ਹੈ? ਇਹਨਾਂ ਨੂੰ ਮਹਿੰਗੀਆਂ ਗੱਡੀਆਂ ‘ਚ ਚੜ੍ਹਨ ਦਾ ਚਾਅ ਹੈ ਤਾਂ ਕਿਰਤ ਕਰਕੇ ਪੈਸੇ ਕਮਾਉਂਣ, ਡੇਰੇ ਦਾ ਚੜ੍ਹਾਵਾ ਕਾਹਤੋਂ ਅੱਯਾਸ਼ੀਆਂ ਲਈ ਵਰਤਦੇ ਨੇ। ਮੈਂ ਤਾਂ ਸੋਚਦੀ ਹਾਂ ਕਿ ਲਿਖਤਾਂ ਰਾਹੀਂ ਇਹਨਾਂ ਦੀ ਜਿੰਨੀ ਨਖੇਧੀ ਕਰੋ, ਘੱਟ ਹੈ।
ਕੁਟੀਆ ਕੋਠੀ ‘ਚ ਨਹੀਂ ਮਹੱਲ ‘ਚ ਬਦਲਦੀ ਹੈ, ਜਿਨ੍ਹਾਂ ਨੇ ਕਦੇ ਸਾਈਕਲ ਤੇ ਚੜ੍ਹ ਕੇ ਨਹੀਂ ਦੇਖਿਆ ਹੁੰਦਾ, ਏ.ਸੀ. ਕਾਰਾਂ ਤੇ ਝੂਟੇ ਲੈਂਦੇ ਹਨ। ਤੇ ‘ਬਾਬੇ’ ਡਿਸਕੋ ਵਾਲ਼ੇ ਚਮਕੀਲੀ ਭੜਕੀਲੇ, ਕਢਾਈਆਂ ਵਾਲ਼ੇ ਕੱਪੜੇ ਪਾ ਕੇ ਜਨਤਾ ਨੂੰ ਭਰਮਾਉਂਦੇ ਹਨ। ਟਿੱਪਣੀ ਕਾਫ਼ੀ ਲੰਬੀ ਹੋ ਗਈ ਹੈ।
ਤੁਹਾਨੂੰ ਤੇ ਸਾਥੀ ਸਾਹਿਬ ਨੂੰ ਇਕ ਵਾਰ ਫੇਰ ਮੁਬਾਰਕਾਂ।
ਅਦਬ ਸਹਿਤ
ਤਨਦੀਪ ਤਮੰਨਾ
ਗੁਰਿੰਦਰਜੀਤ, ਮਾਂਟਰੀਅਲ said:
Tandeep Ji,
Tuhadi tippani paddh ke.. dill garden garden ho janda.. naal hi tuhadi tippni chon nava haiku nazar aaun lagg janada.
Bahut bahut shukriya!!..
ਤਨਦੀਪ ਤਮੰਨਾ said:
ਗੁਰਿੰਦਰਜੀਤ ਜੀ! ਜੇ ਇਹ ਗੱਲ ਹੈ ਤਾਂ ਮੈਂ ਬਕਾਇਦਗੀ ਨਾਲ਼ ਫੇਰੀ ਪਾਇਆ ਕਰੂੰਗੀ 🙂 ਏਨਾ ਮਾਣ ਦੇਣ ਲਈ ਦਿਲੋਂ ਧੰਨਵਾਦ!
ਅਦਬ ਸਹਿਤ
ਤਨਦੀਪ ਤਮੰਨਾ