ਮੇਪਲ ਪੱਤੇ ਝੜਦੇ –
ਯਾਦਾਂ ਦੇ ਵਿਚ ਖੜਕਦੇ
ਪੱਤੇ ਪਿੱਪਲ਼ ਦੇ
ਬਲਰਾਜ ਚੀਮਾ
ਨੋਟ: ਮੇਪਲ: ਕੈਨੇਡਾ ਦਾ ਰਾਸ਼ਟਰੀ ਰੁੱਖ ਜਿਸ ਦਾ ਲਾਲ ਪੱਤਾ ਕੇਨੇਡਾ ਦੇ ਕੌਮੀ ਝੰਡੇ ਵਿਚ ਸ਼ੁਸ਼ੋਭਤ ਹੈ।
21 ਬੁੱਧਵਾਰ ਅਕਤੂ. 2009
Posted ਕੈਨੇਡਾ/Canada, ਪੰਜਾਬ/Punjab, ਬਲਰਾਜ ਚੀਮਾ, ਬਿਰਖ
inਬਲਰਾਜ ਚੀਮਾ
ਨੋਟ: ਮੇਪਲ: ਕੈਨੇਡਾ ਦਾ ਰਾਸ਼ਟਰੀ ਰੁੱਖ ਜਿਸ ਦਾ ਲਾਲ ਪੱਤਾ ਕੇਨੇਡਾ ਦੇ ਕੌਮੀ ਝੰਡੇ ਵਿਚ ਸ਼ੁਸ਼ੋਭਤ ਹੈ।
ਤੇ ਉਹ ਦਿਨ ਵੀ ਯਾਦ ਆਂਉਦੇ.. ਜਦੋਂ ਆਖ਼ਦੇ ਹੁੰਦੇ ਸਾਂ..
“ਪਿੱਪਲ ਦੇ ਪੱਤਿਆ.. ਵੇ ਤੂੰ ਕੀ ਖੜ-ਖੜ ਲਾਈ ਏ..”
ਪਿਆਰਿਓ, ਮੇਪਲ ਤੇ ਪਿੱਪਲ ਦਾ ਸੰਗਮ ਅਤੇ ਇਸ ਉਪਰੰਤ ਸੰਵਾਦ ਇੱਕ ਸੁਪਰ ਸੰਕਲਪ ਹੈ, ਖ਼ਾਸ ਕਰ ਪੰਜਾਬੀਆਂ ਲਈ; ਪਰ ਉਨ੍ਹਾਂ ਪੰਜਾਬੀਆਂ ਲਈ ਜਿੰਨ੍ਹਾ ਪਿੱਪਲ ਮਾਣਿਆ ਹੈ; ਉਸ ਦੀ ਛਾਂ, ਉਸ ਪੱਤਿਆਂ ਦੇ ਹਵਾ ਨਾਲ, ਲੂਂਹਦੀ ਗਰਮੀ ਵਿੱਚ ਰਾਹੀਆਂ ਨਾਲ ਸੰਵਾਦ ਅਤੇ ਉਸ ਦੇ ਜੀਵਨ ਦੇ ਸਮੁੱਚੇ ਰੁਮਾਂਸ ਦਾ ਅਨੂਠਾ ਵਰਤਾਰਾ ਸੀ; ਪਰ ਸੱਜਣੋ, ਆਓ ਹੁਣ ਨਵੇਂ ਮੇਪਲ ਨੂੰ ਪਿੱਪਲ ਵਾਲਾ ਸਲੂਟ ਦਈਏ; ਹੁਣ ਸਾਡਾ ਪਿੱਪਲ ਮੇਪਲ ਹੈ ਜਾਂ ਕਹੋ ਮੇਪਲ ਪਿੱਪਲ ਏ;
ਸਮੇਂ ਮੂਹਰੇ ਝੁਕ ਕੇ ਇਸ ਦੀ ਮਹਾਂ ਸ਼ਕਤੀ ਦਾ ਸਤਿਕਾਰ ਕਰੀਏ।