ਨਿਮਨ ਲਿਖਤ ਹਾਇਕੂ ਵਾਰੇ, ਜੋ ੧੯ ਜੁਲਾਈ ਨੂੰ ਛਪੀ ਸੀ, ਸੁਹਿਰਦ ਮਿੱਤਰਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਹਨ ਜੋ ਹਾਇਕੂ ਵਿਧਾ ਵਾਰੇ ਮਹੱਤਵ ਪੂਰਨ ਅਤੇ ਜਾਣਕਾਰੀ ਭਰਪੂਰ ਹਨ। ਹਾਇਕੂ ਅਤੇ ਟਿੱਪਣੀਆਂ ਹੇਠ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਵਿਸ਼ੇ ਉੱਤੇ ਹੋਰ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਕਿਰਪਾ ਕਰਕੇ ਅਪਣੇ ਵਿਚਾਰ ਜਰੂਰ ਲਿਖੋ ਜੀ।

ਜਦੋਂ ਤੀਕ ਚੁੱਪ ਸੀ

ਅਣਕਿਹਾ ਕੋਲ਼ ਸੀ

ਬੋਲਕੇ ਗੁਆ ਲਿਆ

ਅਮਰਜੀਤ ਸਾਥੀ

ਕੁਲਪ੍ਰੀਤ ਬਡਿਆਲ: Beautiful – this is one of those amazing Aha !! moments where the haiku can make you feel exactly what the poet felt.

ਦਰਬਾਰਾ ਸਿੰਘ: khubsurat expression ,khubsurat bhav
donan da nhin jbav
pathak laon hisab

band muthi te khuli di dastan

ਬਲਰਾਜ ਚੀਮਾ: To me , sir, the idea and its expression is great, and can claim its place among the rare gems in the realm of ideas.
Haiku would question the suggestion of idea howsoever noble it be!
My humble suggestion!

ਗੁਰਿੰਦਰਜੀਤ ਸਿੰਘ: Saathi Sahib!
Cheema Sahib wala vichaar mere vi dil ch ayea siii…

Otherwise, inha 3 lines which everything is great.

ਅਮਰਜੀਤ ਸਾਥੀ: ਚੀਮਾ ਸਾਹਿਬ ਅਤੇ ਗੁਰਿੰਦਰਜੀਤ ਜੀ ਤੁਹਾਡੇ ਕਿੰਤੂ ਬੜੇ ਵਾਜਬ ਹਨ। ਮੈਨੂੰ ਵੀ ਇਕ ਨਜ਼ਰ ਇਸ ਤਰਾਂ ਹੀ ਮਹਿਸੂਸ ਹੁੰਦਾ ਹੈ। ਪਰ ਆਓ ਵਿਚਾਰ ਕਰੀਏ ਕਿ ਕੀ ਇਹ ਹਾਇਕੂ ਕਿਸੇ ਪੱਧਰ ‘ਤੇ ਹਾਇਖੂ ਦੀ ਵਿਧਾ ਉੱਤੇ ਪੂਰਾ ਉਤਰ ਦਾ ਹੈ ਜਾਂ ਨਹੀਂ। ਪਹਿਲਾਂ ਹਾਇਕੂ ਦੇ ਬੁਨਿਆਦੀ ਗੁਣਾਂ ਨੂੰ ਨਿਸ਼ਚਤ ਕਰ ਲਈਏ:

੧. ਹਾਇਕੂ ਦਾ ਮੂ਼ਲ ਆਧਾਰ ‘ਹਾਇਕੂ ਛਿਣ’ ਹੈ। ਭਾਵ ਕਿਸੇ ਘਟਨਾ ਦਾ ਉਹ ਛਿਣ ਜਿਸ ਨੇ ਕਵੀ ਨੂੰ ਆਨੰਦ ਦਾ, ਆਹਾ! ਦਾ, ਦਰਦ ਦਾ, ਪੀੜ ਦਾ, ਇਕੱਲ ਦਾ, ਜਾਂ ਹੋਰ ਕੋਈ ਅਲੌਕਿਕ ਅਹਿਸਾਸ ਕਰਵਾਇਆ ਹੈ ਜੋ ਉਹ ਪਾਠਕਾਂ ਨਾਲ਼ ਸਾਂਝਾ ਕਰਨਾ ਚਾਹੁੰਦਾ ਹੈ।

੨. ਕਵੀ ਨੇ ਉਸ ‘ਹਾਇਕੂ ਛਿਣ’ ਨੂੰ ਉਨ੍ਹਾਂ ਬਿੰਬਾ ਰਾਹੀਂ ਪਰਗਟ ਕਰਨਾ ਹੁੰਦਾ ਹੈ ਜਿਨ੍ਹਾਂ ਰਾਹੀਂ ਉਸ ਨੂੰ ਇਹ ਅਨੁਭਵ ਹੋਇਆ ਹੋਵੇ। ਜਿਸ ਲਈ ਉਹ ਦੇਖੇ(visual), ਸੁਣੇ (aural), ਸੁੰਘੇ (smell), ਛੋਹੇ (touch), ਚੱਖੇ(taste) ਬਿੰਬਾਂ ਦੀ ਵਰਤੋਂ ਕਰਦਾ ਹੈ। ਇਸ ਦੇ ਨਾਲ਼ ਹੀ ਜਾਪਾਨੀ ਹਾਇਕੂ ਵਿਧਾ ਅਨੁਸਾਰ ਇਕ ਛੇਵੇਂ ਇੰਦਰੀ-ਬੋਧ ਨੂੰ ਵੀ ਸਵੀਕਾਰ ਕੀਤਾ ਜਾਂਦਾ ਹੈ ਜੋ ਸਮੁੱਚੇ ਇੰਦਰੀ-ਬੋਧ(senses) ਅਤੇ ਮਨ (mind) ਦੀ ਸਾਂਝੀ ਕਿਰਤ ਹੁੰਦਾ ਹੈ।

ਇਸ ਹਾਇਕੂ ਵਿਚ ‘ਹਾਇਕੂ ਛਿਣ’ ਉਹ ਪਲ ਹੈ ਜਦੋਂ ਕਵੀ ਨੂੰ ਕੁਝ ਕਹਿਕੇ ਇਹ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਇਹ ਕਹਿਣਾ ਨਹੀਂ ਚਾਹੀਦਾ ਸੀ। ਪਰ ਨਾਲ਼ ਹੀ ਦੋ ਵਿਅਕਤੀਆਂ ਦਾ ਆਪਸ ਵਿਚ ਜਾਂ ਕੁਝ ਲੋਕਾਂ ਨਾਲ਼ ਵਾਰਤਾਲਾਪ ਕਰਨ ਦਾ ਦ੍ਰਿਸ਼ ਅਤੇ ਕੁਝ ਬੋਲਣ ਦਾ ਬਿੰਬ ਵੀ ਜ਼ਿਹਨ ਵਿਚ ਉੱਭਰਦੇ ਹਨ। ਹੋ ਸਕਦਾ ਹੈ ਪਾਠਕ ਦੇ ਮਨ ਵਿਚ ਵੀ ਇਸ ਤਰਾਂ ਦੀ ਕੋਈ ਵਾਪਰੀ ਹੋਈ ਘਟਨਾ ਯਾਦ ਆ ਗਈ ਹੋਵੇ ਅਤੇ ਉਸ ਦਾ ਅਹਿਸਾਸ ਹੋਰ ਤੀਖਣ ਹੋ ਗਿਆ ਹੋਵੇ। ਜੇ ਇਹ ਹਾਇਕੂ ਪਾਠਕ ਨਾਲ਼ ਇਸ ਤਰਾਂ ਦਾ ਸੰਵਾਦ-ਸੰਚਾਰ ਸਥਾਪਤ ਕਰ ਸਕੀ ਹੈ ਤਾਂ ਹਾਇਕੂ ਵਿਧਾ ਦੇ ਘੇਰੇ ਵਿਚ ਆ ਸਕਦੀ ਹੈ।

ਇਸ ਵਿਸ਼ੇ ਨੂੰ ਹੋਰ ਵਿਚਾਰਨ ਦੀ ਲੋੜ ਹੈ ਸੋ ਕਿਰਪਾ ਕਰਕੇ ਅਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ।

ਬਲਰਾਜ ਚੀਮਾ: I still feel the moment was well served by the first line when it reads -as long as it is mute-
once the the mystrey is shattered and the unsaid is lost, the element of idea or the thought is evoked even in its absence; i mean even if whatever was unexpressed was lost. Again it sounds more like a matter of perception as to whatever was inartculated and the mystery surrounding it, was dissolved into another sphere of nothingness.
May be we can dig deeper into the plane of non-existence and perhaps come up with something more convincing.