ਮੰਦਰ ਚਰਚ ਬਥੇਰੇ

ਕੁਝ ਤੇਰੇ ਕੁਝ ਮੇਰੇ

ਰੱਬ ਦਾ ਘਰ ਚੁਫੇਰੇ

ਅੰਜਲਿ ਦੇਵਧਰ

ਨੋਟ: ਆਟਵਾ ਵਿਚ ਹੋ ਰਹੀ ਹਾਇਕੂ ਉੱਤਰੀ ਅਮਰੀਕਾ 2009’ ਕਾਨਫਰੰਸ ਵਿਚ ਭਾਗ ਲੈਣ ਲਈ ਜਾਂਦਿਆਂ  ਰਾਹ ਵਿਚ ਪਹਿਲਾਂ ਸੁਨੈਹਿਰੀ ਗੁੰਬਦ ਵਾਲ਼ਾ ਚਰਚ ਆਇਆ ਫੇਰ ਉੱਚੇ ਮਿਨਾਰ ਵਾਲ਼ਾ ਅਤੇ ਫੇਰ ਤਿੱਖੀਆਂ ਨੋਕੀਲੀਆਂ ਹਰੀਆਂ ਛੱਤਾਂ ਵਾਲਾ ਜਿਸ ਨੂੰ ਵੇਖ ਅੰਜਲਿ ਨੇ ਵਿਸਮਾਦ ਵਿਚ ਆਕੇ ਕਿਹਾ ਸੀ ਉਪਰੋਕਤ ਹਾਇਕੂ।