11 ਅਗਸਤ 2009 ਨੂੰ ‘ਹਾਇਕੂਪੰਜਾਬੀ’ ਨੇ ਦੋ ਸਾਲ ਪੂਰੇ ਕਰ ਲਏ ਅਤੇ ਅੱਜ ਤੀਜਾ ਸਾਲ ਅਰੰਭ ਹੋ ਰਿਹਾ ਹੈ। ਸਾਰੇ ਹਾਇਕੂ ਲੇਖਕਾਂ ਦਾ ਧੰਨਵਾਦ ਜਿਨ੍ਹਾਂ ਅਪਣੀਆਂ ਰਚਨਾਵਾਂ ਭੇਜਕੇ ਪੰਜਾਬੀ ਹਾਇਕੂ ਨੂੰ ਹਰ ਮਨ ਪਿਆਰਾ ਬਣਾਉਣ ਵਿਚ ਯੋਗਦਾਨ ਪਾਇਆ। ਸੁਹਿਰਦ ਪਾਠਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ‘ਨਿਗਾਹ-ਫੇਰੀ’ ਪਾਈ ਅਤੇ ਉਸਾਰੂ ਟਿੱਪਣੀਆਂ ਅਤੇ ਸੁਝਾਵਾਂ ਨਾਲ਼ ਨਿਵਾਜ਼ਿਆ। ਆਸ ਹੈ ਅਗਲੇ ਸਾਲ ਅਸੀਂ ਸਾਰੇ ਮਿਲਕੇ ਹਾਇਕੂ ਵਿਧਾ ਨੂੰ ਪੰਜਾਬੀ ਸਾਹਿਤ ਖੇਤਰ ਵਿਚ ਪਿਆਰਾ ਅਤੇ ਪਰਵਾਨਿਤ ਰੂਪ ਸਥਾਪਿਤ ਕਰਨ ਵਿਚ ਵਧ ਚੜ੍ਹਕੇ ਹਿੱਸਾ ਪਾਵਾਂਗੇ।

ਸੰਪਾਦਕੀ ਮੰਡਲ

ਅਮਰਜੀਤ ਸਾਥੀ 

ਗੁਰਮੀਤ ਸੰਧੂ

ਗੁਰਪ੍ਰੀਤ