ਸਾਥੀ ਜੀਓ,

ਸਤਿ ਸ੍ਰੀ ਅਕਾਲ

ਹਾਇਕੂ ਬਲਾਗ ਉੱਤੇ ਅੱਜ ਕੱਲ੍ਹ ਬਹਾਰ ਆਈ ਹੋਈ ਹੈ. ਰੰਗਾਰੰਗ ਕਿਣ-ਮਿਣ ਕਿਣ-ਮਿਣ ਹੋ ਰਹੀ ਹੈ. ਰੰਗ ਬਰੰਗੇ ਫੁੱਲ ਖਿੜ ਰਹੇ ਹਨ. ਵਿਚਾਰਾਂ ਦੀ ਮਹਿਕ ਫੈਲ ਰਹੀ ਹੈ. ਪੰਜਾਬੀ ਵਿਹੜਾ ਲਹਿਰ ਲਹਿਰ ਹੋ ਰਿਹਾ ਹੈ. ਸ਼ੁਭ ਸੰਕੇਤ ਹੈ. ਬੱਚਿਆਂ ਦੇ ਅਨੁਵਾਦਿਤ ਹਾਇਕੂ ਬਹੁਤ ਪ੍ਰਭਾਵਿਤ ਕਰ ਰਹੇ ਹਨ. ਨਵੇਂ ਨਵੇਂ ਲਿਖਾਰੀ ਰਹੇ ਹਨ. ਆਪੋ ਆਪਣਾ ਨੂਰ ਲਿਆ ਰਹੇ. ਨਵੇਂ ਸੂਰਜ ਝਿਲਮਿਲ ਝਿਲਮਿਲ. ਬਹੁਤ ਖੁਸ਼ੀ ਹੋ ਰਹੀ ਹੈ. ਨਵੀਆਂ ਗੱਲਾਂ, ਨਵੀਆਂ ਉਮੀਦਾਂ ਪੈਦਾ ਹੋ ਰਹੀਆਂ ਹਨ.

ਸਿਆਣੇ ਪਾਠਕ ਹਾਇਕੂ ਲਿਖਾਰੀਆਂ ਨੁੰ ਟਿੱਪਣੀਆਂ ਦੇ ਕੇ ਸੇਧ ਦੇ ਰਹੇ ਹਨ. ਭਟਕਣ ਤੋ ਬਚਾ ਰਹੇ ਹਨ. ਕਈ ਗੱਲਾਂ ਜੋ ਗ਼ਜ਼ਲਾਂ, ਨਜ਼ਮਾਂ ਚੋਂ ਰਹਿ ਗਈਆਂ ਹੁੰਦੀਆਂ ਹਨ ਓਹ ਹਾਇਕੂ ਵਿਚ ਪਰਗਟ ਹੋ ਰਹੀਆਂ ਹਨ. ਸੰਵੇਦਨਾ ਦੀ ਅਰਥਪੂਰਨ ਵਿਸ਼ਾਲਤਾ ਪੇਸ਼ ਹੋ ਰਹੀ ਹੈ.

ਤੁਸੀਂ ਇਕ ਖਾਸ ਕਿਸ੍ਮ ਦਾ ਮੰਚ ਸਿਰਜ ਲਿਆ ਹੈ. ਹੋਰ ਨਵੇਂ ਲਿਖਾਰੀ ਵੀ ਇਥੇ ਜੁੜਨਗੇ . ਨਵੇਂ ਨੂਰ ਨਵੀਆਂ ਮਹਿਕਾਂ. ਕੋਈ ਸ਼ੱਕ ਨਹੀਂ ਕਿ ਇਹ ਮੰਚ ਬਹੁਤ ਫੈਲੇਗਾ, ਫੁੱਲੇਗਾ ਅਤੇ ਫਲੇਗਾ. ਇਹ ਵਿਧਾ ਵੀ ਹੋਰ ਬਹੁਤ ਸਾਰੀਆਂ ਵਿਧਾਵਾਂ ਵਾਂਗ ਪੰਜਾਬੀ ਵਿਚ ਮੌਲਿਕ ਰੰਗ ਵਿਚ ਪ੍ਰਫੁੱਲਿਤ ਹੋਵੇਗੀ ਅਤੇ ਪੰਜਾਬੀ ਸਾਹਿਤ ਸਿਰਜਣਾ ਅਤੇ ਚੇਤਨਾ ਦਾ ਅੰਗ ਬਣੇਗੀ.

ਦੁਆਵਾਂ ਨਾਲ

ਦਵਿੰਦਰ