ਦੋਹਾਂ ਦੇਸ਼ਾਂ ਵਿਚ ਮਾਹੌਲ ਸੁਧਰ ਰਿਹਾ ਹੈ। ਅੱਸੂ ਦੇ ਮਹੀਨੇ ਉੱਚੇ ਪਰਬਤਾਂ ਉੱਤੇ ਠੰਡ ਵਧ ਰਹੀ ਹੈ। ‘ਈਦ ਮੁਬਾਰਕ’ ਦੇ ਸੁਨੇਹੇ ਪੰਛੀਆਂ ਵਾਂਗ ਐੱਲ. ਓ. ਸੀ. ਨੂੰ ਪਾਰ ਕਰਕੇ ਮੋਰਚਿਆਂ ਦੀਆਂ ਮੋਰੀਆਂ ਵਿੱਚਦੀ ਲੰਘ ਕੇ ਦਿਲਾਂ ਦੇ ਦੁਆਰ ਜਾ ਬੈਠੇ। ਦੋਹੀਂ ਪਾਸੀਂ ਫੌਜੀ ਸੈਨਕ ਪੋਸਟਾਂ ਉੱਤੇ ਨਿਡਰ ਘੁੰਮਦੇ ਨਜ਼ਰ ਆਉਣ ਲੱਗੇ ਹਨ। ਦੀਵਾਲ਼ੀ ਦੀਆਂ ਮੋਮਬੱਤੀਆਂ ਬੰਕਰਾਂ ਦੀ ਛੱਤ ਉੱਤੇ ਲਟ ਲਟ ਜਗਦੀਆਂ ਰਹੀਆਂ। ਲੱਡੂ, ਬਰਫੀ ਅਤੇ ਜਲੇਬਿਆਂ ਵੀ ਹਥੋ ਹੱਥ ਸਰਹੱਦ ਪਾਰ ਕਰ ਗਈਆਂ। ਗੀਤਾਂ ਢੋਲਿਆਂ ਦੀ ਆਵਾਜ਼ ਉੱਚੀ ਹੋ ਗਈ ਹੈ। ਢੋਲਕੀਆਂ ਅਤੇ ਖੜਤਾਲਾ ਦੀ ਤਾਲ ਸੁਣਾਈ ਦੇਣ ਲੱਗੀ। ਨਿੱਘੀ ਦੁੱਪ ਨਿਕਲ਼ੀ ਹੈ।

ਐੱਲਓਸੀ ‘ਤੇ ਸਰਦੀ

ਧੁੱਪ ਸੇਕਦਾ ਫੌਜੀ

ਰੱਸੀ ਸੁੱਕੇ ਵਰਦੀ

ਅਮਰਜੀਤ ਸਾਥੀ

ਨੋਟ: ਇਹ ਹਾਇਬਨ ਲੰਮੀ ਹਾਇਬਨ ਐੱਲ. ਓ. ਸੀ.(ਲਾਈਨ ਆਫ ਕੰਟਰੋਲ) ਵਿਚੋਂ ਹੈ।