ਸਰਕਾਰੀ ਦਫਤਰ ਗਿਆ। ਬੂਹੇ ਤੇ ਬੈਠੇ ਚੌਕੀਦਾਰ ਨੇ ਕਿਹਾ ‘ਦੋ ਵਜੇ ਤੱਕ ਲੰਚ ਬਰੇਕ ਹੈ। ਦਫਤਰ ਮੇਂ ਕੌਈ ਨਹੀਂ’ ਮੈ ਘੜੀ ਵੇਖੀ ਬੱਸ ਦੋ ਚਾਰ ਮਿੰਟ ਹੀ ਸਨ ਦੋ ਵੱਜਣ ਵਿਚ। ਰੀਸੈੱਪਸ਼ਨ ਡੈਸਕ ਕੋਲ਼ ਪਏ ਅਧਖੜ ਜਿਹੇ ਸੋਫੇ ‘ਤੇ ਬੈਠ ਗਿਆ। ਟੇਵਲ ‘ਤੇ ਵਿੱਖਰੇ ਪਏ ਅਖਬਾਰ ਨੂੰ ਸੂਤ ਜਿਹਾ ਕਰਕੇ ਵਕਤ ਨੂੰ ਟਾਲਣ ਲਈ ਪੜ੍ਹਣ ਦੀ ਕੋਸ਼ਿਸ਼ ਕੀਤੀ ਪਰ ਧਿਆਨ ਮੁੜ ਮੁੜ ਘੜੀ ਵੇਖਦਾ ਰਿਹਾ। ਦੋ ਵੱਜੇ, ਪੰਜ ਮਿੰਟ ਲੰਘੇ, ਦਸ ਮਿੰਟ ਲੰਘੇ, ਸਵਾ ਦੋ ਹੋ ਗਏ ਤਾਂ ਉੱਠਕੇ ਖਿੜਕੀ ਵਿਚੋਂ ਬਾਹਰ ਵੇਖਿਆ। ਇਕ ਦੋ ਕਰਿੰਦੇ ਰੁੱਖ ਦੀ ਛਾਂ ਵਿਚ ਸੁੱਤੇ ਪਏ ਸਨ ਅਤੇ ਕੁਝ ਗੱਪੀਂ ਲੱਗੇ ਸਨ। ਚਾਰ ਪੰਜ ਲਾਅਨ ਵਿਚ ਝੁਰਮਟ ਜਾ ਪਾਈਂ ਬੈਠੇ ਤਾਸ਼ ਖੇਡ ਰਹੇ ਸਨ।

ਧੁੱਪੇ ‘ਲੰਚ ਬਰੇਕ’

ਵਕਤ ਰੁਕਿਆ ਰਿਹਾ

ਘੜੀ ਚੱਲਦੀ ਰਹੀ

ਹਾਇਬਨ: ਅਮਰਜੀਤ ਸਾਥੀ