ਜਾਪਾਨੀ ਬੋਲੀ ਦੇ ਸ਼ਬਦ ‘ਹਾਇਬਨ’ ਦੇ ਅਰਥ ਹਨ ‘ਕਵਿਤਾ ਵਾਰਤਕ।’ ਹਾਇਬਨ ਵਾਰਤਕ ਅਤੇ ਕਵਿਤਾ ਦਾ ਸੁਮੇਲ ਹੈ। ਇਸ ਸਿਨਫ ਦਾ ਆਰੰਭ 1690 ਵਿਚ ਬਾਸ਼ੋ ਨੇ ਸਫਰਨਾਮਾ/ਡਾਇਰੀ ਦੇ ਰੂਪ ਵਿਚ ਅਪਣੇ ਮਿੱਤਰ ਨੂੰ ਇਕ ਖਤ, ‘ਭੂਤਾਂ ਵਾਲ਼ੀ ਝੌਂਪੜੀ’ ਲਿਖ ਕੇ ਕੀਤਾ। ਇਸ ਖਤ ਦਾ ਅੰਤ ਇਕ ਹਾਇਕੂ ਨਾਲ਼ ਕੀਤਾ ਸੀ। ਹਾਇਬਨ ਦੀ ਵਾਰਤਕ ਵੀ ਹਾਇਕੂ ਵਾਂਗ ਵਰਤਮਾਨਕਾਲਕ, ਬਿੰਬਾਤਮਕ, ਮਨੋਰੰਜਕ, ਸੰਖਿਪਤ, ਹੁਣ ਅਤੇ ਏਥੇ ਹੋਣ ਦੇ ਅਹਿਸਾਸ ਵਾਲ਼ੀ ਹੁੰਦੀ ਹੈ। ਵਾਰਤਕ ਤਰਾਸ਼ੀ ਹੋਈ ਅਤੇ ਵਿਰਲੀ ਸਿਰਫ ਥੋੜੇ ਸ਼ਬਦਾਂ ਵਿਚ ਕਹੀ ਗੱਲ।

ਪੁਰਾਤਨ ਹਾਇਬਨ ਇਕ ਸਫਰਾਮੇ ਜਾਂ ਡਾਇਰੀ ਦੇ ਰੂਪ ਵਿਚ ਲਿਖੀ ਜਾਂਦੀ ਸੀ। ਸਾਰਾ ਦਿਨ ਭਿਕਸ਼ੂ ਯਾਤਰਾ ਕਰਕੇ ਜਦੋਂ ਸ਼ਾਮ ਨੂੰ ਕਿਸੇ ਸਰਾਂ ਜਾਂ ਮੱਠ ਵਿਚ ਰੁਕਦਾ ਅਤੇ ਸਾਰਾ ਦਿਨ ਦੇ ਵਾਕਿਆਤ ਨੂੰ ਲਿਖ ਲੈਂਦਾ ਅਤੇ ਇਸ ਦੇ ਅੰਤ ਵਿਚ ਇਕ ਹਾਇਕੂ ਲਿਖਦਾ। ਹਾਇਬਨ ਵਿਚ ਕਿੰਨੇ ਹਾਇਕੂ ਹੋਣ ਇਸ ਉੱਤੇ ਕੋਈ ਬੰਦਸ਼ ਨਹੀਂ ਹੈ। ਹਾਇਕੂ ਵਾਰਤਕ ਨਾਲ਼ ਜੁੜੀ ਹੋਵੇ, ਪਰ ਉਸਦਾ ਦੋਹਰਾਓ ਜਾਂ ਵਿਆਖਿਆ ਨਾ ਕਰੇ। ਅਨੁਭਵ ਨੂੰ ਹੋਰ ਵਿਸ਼ਾਲ ਅਤੇ ਤੀਖਣ ਕਰਦੀ ਹੋਵੇ। ਹਾਇਬਨ ਦੀ ਵਾਰਤਕ ਇਕ ਲੇਖ ਜਾਂ ਕਹਾਣੀ ਨਹੀ ਸਗੋਂ ਇਕ ਵਿਲੱਖਣ ਸਿਰਜਨਾਤਮਕ ਕਿਰਤ ਹੈ। ਇਹ ਤਾਂ ਅੰਤਰ ਦੀ ਯਾਤਰਾ ਹੈ ਜੋ ਜੀਵਨ ਦੇ ਦੁਖ ਸੁਖ, ਖੁਸ਼ੀ ਗਮੀ, ਸਰੀਰਕ ਅਤੇ ਬੌਧਿਕ ਅਨੁਭਵ ਵਿਚੋਂ ਲੰਘਦੀ ਹੈ।

ਹਾਇਕੂ ਸੋਸਾਇਟੀ ਆਫ ਅਮਰੀਕਾ (Haiku Society of America) ਵਲੋਂ ਹਾਇਬਨ ਦੀ ਪਰੀਭਾਸ਼ਾ ਇਸ ਤਰਾਂ ਦਿੱਤੀ ਗਈ ਹੈ:

‘ਹਾਇਬਨ ਇਕ ਸਪਸ਼ਟ, ਹਾਇਕਾਈ ਸ਼ੈਲੀ ਵਿਚ ਲਿਖੀ ਹੋਈ ਸੰਖਿਪਤ ਵਾਰਤਕ ਕਵਿਤਾ ਹੁੰਦੀ ਹੈ ਜਿਸ ਵਿਚ ਹਲਕਾ ਹਾਸਰਸ ਅਤੇ ਸੰਜੀਦਗੀ ਦੋਵੇਂ ਅੰਸ਼ ਹੁੰਦੇ ਹਨ। ਹਾਇਬਨ ਆਮ ਕਰਕੇ ਇਕ ਹਾਇਕੂ ਨਾਲ਼ ਖ਼ਤਮ ਹੁੰਦੀ ਹੈ। ਜਿਸ ਵਿਚ 100 ਤੋਂ ਲੈਕੇ 300 ਤਕ ਸ਼ਬਦ ਹੋ ਸਕਦੇ ਹਨ। ਲੰਮੇ ਹਾਇਬਨ ਵਿਚ ਕਈ ਹਾਇਕੂ ਵਾਰਤਕ ਦੇ ਟੁਕੜਿਆਂ ਵਿਚਕਾਰ ਵੀ ਰੱਖੇ ਜਾ ਸਕਦੇ ਹਨ। ਹਾਇਬਨ ਵਿਚ ਵਾਰਤਕ ਅਤੇ ਹਾਇਕੂ ਦਾ ਆਪਸੀ ਸੰਬੰਧ ਜਰੂਰੀ ਨਹੀਂ ਕਿ ਬਿਲਕੁਲ ਸਾਫ ਹੋਵੇ। ਹਾਇਕੂ ਲਹਿਜ਼ੇ ਨੂੰ ਹੋਰ ਗਹਿਰਾ ਜਾਂ ਕਿਰਤ ਨੂੰ ਵੱਖਰੀ ਦਿਸ਼ਾ ਪਰਦਾਨ ਕਰਦਾ ਹੋਵੇ। ਲਿਖੀ ਵਾਰਤਕ ਨੂੰ ਨਵੇਂ ਅਰਥਾਂ ਵਿਚ ਢਾਲਦਾ ਹੋਵੇ ਜਿਵੇਂ ਲੜੀਵਾਰ-ਛੰਦ ਵਿਚ ਇਕ ਬੰਦ ਪਹਿਲੇ ਬੰਦ ਦੇ ਅਰਥਾਂ ਦੀ ਸੁਧਾਈ ਕਰਦਾ ਹੈ। ਜਾਪਾਨੀ ਵਿਚ ਹਾਇਬਨ ਦੀ ਸਿਰਜਣਾ ਲਗਦਾ ਹੈ ਸ਼ੁਰੂ ਵਿਚ ਕਿਸੇ ਹਾਇਕੂ ਨੂੰ ਪੇਸ਼ ਕਰਨ ਲਈ ਲਿਖੇ ਗਏ ਬਿਆਨ ਤੋਂ ਹੀ ਆਰੰਭ ਹੋਈ ਪਰ ਛੇਤੀ ਹੀ ਵਿਲੱਖਣ ਸਿਨਫ ਬਣ ਗਈ। ਸ਼ਬਦ ‘ਹਾਇਬਨ’ ਕਈ ਵਾਰ ਹਾਇਕੂ ਕਵੀਆਂ ਦੀਆਂ ਲੰਮੀਆਂ ਕਿਰਤਾਂ ਜਿਵੇਂ ਕਿ ਯਾਦਾਂ, ਡਾਇਰੀਆਂ ਜਾਂ ਸਫਰਨਾਮਿਆਂ ਲਈ ਵੀ ਵਰਤਿਆ ਜਾਂਦਾ ਹੈ ਪਰ ਤਕਨੀਕੀ ਤੌਰ ਤੇ ਉਹ ਇਕ ਵੱਖਰੀ ਅਤੇ ਬਹੁਤ ਪੁਰਾਣੀ ਸਿਨਫ ਰੋਜ਼ਨਾਮਚੇ ਅਤੇ ਸਫ਼ਰਨਾਮਾ ਸਾਹਿਤ ਦਾ ਹਿੱਸਾ ਹਨ।

The Haiku Society of America [HSA] has posted the following definition of haibun: “A haibun is a terse, relatively short prose poem in the haikai style, usually including both lightly humorous and more serious elements. A haibun usually ends with a haiku. Most haibun range from well under 100 words to 200 or 300. Some longer haibun may contain a few haiku interspersed between sections of prose. In haibun the connections between the prose and any included haiku may not be immediately obvious, or the haiku may deepen the tone, or take the work in a new direction, recasting the meaning of the foregoing prose, much as a stanza in a linked-verse poem revises the meaning of the previous verse. Japanese haibun apparently developed from brief prefatory notes occasionally written to introduce individual haiku, but soon grew into a distinct genre. The word “haibun” is sometimes applied to longer works, such as the memoirs, diaries, or travel writings of haiku poets, though technically they are parts of the separate and much older genres of journal and travel literature (nikki and kikôbun).