1
ਮਿੱਟੀ ਖੁਰਚੇ
ਪੈਰ ਦੇ ’ਗੂਠੇ ਨਾਲ
ਛੁੱਟੀ ਕੱਟ ਕੇ ਚੱਲਿਆ
2
ਹੱਥ ’ਚ ਚੂਰੀ
ਕਾਂ ਮਾਰੀ ਚੁੰਝ
ਬੇਬੇ ਵੱਟੇ ਘੂਰੀ
3
ਈਦ ਮੁਬਾਰਕ
ਸਰਹੱਦ ’ਤੇ ਗਲਵੱਕੜੀਆਂ
ਰਫਲਾਂ ਜ਼ਮੀਨ ’ਤੇ
4
ਹੱਥਾਂ ’ਚ ਢੀਮਾਂ
ਅੰਬ ਥੱਲੇ ਸਲਾਹਾਂ
ਐਤਕੀਂ ਝੜੂਗਾ
ਇੰਦਰਜੀਤ ਪੁਰੇਵਾਲ



ਟਿੱਪਣੀਆਂ