ਸਰਦਲ ਤੇ ਮਿਲਿਆ
ਮਧੋਲਿਆ ਹੋਇਆ ਖ਼ਤ
ਹਨੇਰੀ ਤੋਂ ਬਾਅਦ
ਸ਼ਗਣਾਂ ਦੇ ਦਿਨ
ਚਾਅ ਨਾਲ ਰੰਗਵਾਈ
ਛੱਬੀ ਦੀ ਮਲਮਲ
ਸਾਉਣ ਮਹੀਨਾ
ਚਿੱਟੇ ਸਰਹਾਣੇ ਤੇ ਕੱਢ ਰਹੀ
ਹਰੇ ,ਕਾਸ਼ਨੀ ਮੋਰ
ਆਖ਼ਰੀ ਖ਼ਤ
ਦੇਰ ਤਕ ਟਿਕੀ ਨਜ਼ਰ
ਸਰਨਾਵੇਂ ਤੇ
ਵੈਲੇਨਟਾਈਨ ਡੇ
ਗੁਲਦਾਨ ਵਿੱਚ
ਮੁਰਝਾਈ ਨਰਗਿਸ
ਪਿੰਡ ਪਰਤਿਆਂ
ਲਭ ਰਿਹਾ ਘਰ
ਗਹਿਰੀ ਧੁੰਦ
ਸ਼ਾਮ ਦੀ ਸੈਰ
ਨਿਘੇ ਹੱਥਾਂ ਚੋਂ
ਤੇਰੇ ਹਥਾਂ ਦੀ ਮਹਿਕ
ਅਰਵਿੰਦਰ ਕੌਰ



ਟਿੱਪਣੀਆਂ